ਪੰਜਾਬ ਵਿਚ ਆਯਾ ਹੜ੍ਹ ਕੁਦਰਤੀ ਯਾ ਕੋਈ ਸਾਜਿਸ਼।


ਪਿਛਲੇ ਕੁਜ ਦਿਨਾਂ ਤੋਂ ਹੜ੍ਹ ਦੀ ਮਾਰ ਝੇਲ ਰਹੇ ਪੰਜਾਬ ਵਿਚ ਹੜ੍ਹ ਦੇ ਕਰਨਾ ਪਿੱਛੇ ਸਿਆਸਤ ਗਾਰਮਾਂਦੀ ਜਾ ਰਹੀ ਹੈ। ਪਹਾੜੀ ਇਲਾਕਿਆਂ ਚ ਜ਼ਿਆਦਾ ਮੀਹ ਪੈਣ ਕਾਰਨ ਬੀ ਬੀ ਐਮ ਬੀ ਦੇ ਖੋਲ੍ਹੇ ਭਾਖੜਾ ਡੈਮ ਦੇ ਗੇਟਾਂ ਨੇ ਪੰਜਾਬ ਚ ਹੜ੍ਹ ਵਾਲੇ ਹਾਲਾਤ ਕਰ ਦਿੱਤੇ ਨੇ। ਹੁਣ ਏਸ ਗੱਲ ਪਿੱਛੇ ਕਈ ਲੋਕ ਇਹ ਗੱਲ ਕਰ ਰਹੇ ਨੇ ਕਿ ਇਹ ਪੰਜਾਬ ਨੂੰ ਡੋਬਣ ਦੀ ਇਕ ਸਾਜਿਸ਼ ਤੇ ਤਹਿਤ ਸਰਕਾਰ ਕਰ ਰਹੀ ਹੈ ਕਿਊ ਕਿ ਪੰਜਾਬ ਦੇ ਸਿੱਖ ਕਸ਼ਮੀਰੀਆਂ ਦਾ ਸਾਥ ਦੇ ਰਹੇ ਸੀ।

ਅਸੀਂ ਆਪਣੇ ਏਸ ਬਲਾਗ ਰਹੀ ਤੁਹਾਨੂੰ ਸਬ ਨੂੰ ਕੁਜ ਤੱਥ ਦੱਸਣਾ ਚਾਹੁੰਦੇ ਹਾਂ ਜੋ ਕਿ ਧਯਾਨ ਦੇਣ ਯੋਗ ਹੈ। ਪਹਿਲੀ ਗੱਲ ਤਾ ਇਹ ਹੈ ਕਿ ਇਹ ਇਕ ਕੁਦਰਤੀ ਆਫ਼ਤ ਹੈ ਜੋ ਕਿ ਕਿਸੇ ਦੇ ਚਾਹੁਣ ਨਾਲ ਨਹੀਂ ਆ ਸਕਦੀ। ਦੂਜੀ ਗੱਲ ਇਹ ਹੈ ਕਿ ਜੇ ਭਾਖੜਾ ਬੰਨ ਨਾ ਹੁੰਦਾ ਤਾ ਪੰਜਾਬ ਦਾ ਕਿ ਹਾਲ ਹੋਣਾ ਸੀ ਇਹ ਸਾਨੂ ਸਬਨੁ ਸਮਜ ਲੈਣਾ ਚਾਹੀਦਾ ਹੈ। ਇਹ ਭਾਖੜਾ ਬੰਨ ਹੀ ਹੈ ਜਿੰਨੇ ਸਾਨੂ ਏਨੇ ਸਾਲਾਂ ਤੋਂ ਹੜ੍ਹ ਤੋਂ ਬਚਾ ਕੇ ਰੱਖਿਆ ਹੋਇਆ ਹੈ। ਤੀਜੀ ਗੱਲ ਇਹ ਹੈ ਕਿ ਜੋ ਲੋਕ ਕੁਜ ਸਮੇ ਪਹਿਲਾ ਪਾਣੀ ਦੀ ਸਿਆਸਤ ਕਰਦੇ ਸੀ ਤੇ ਕਹਿੰਦੇ ਸੀ ਕਿ ਪੰਜਾਬ ਦਾ ਪਾਣੀ ਬਾਹਰ ਨੀ ਜਾਣ ਦਵਾਂਗੇ ਓਹੀ ਲੋਕ ਅੱਜ ਇਹ ਬੋਲ ਰਹੇ ਨੇ ਕਿ ਪਾਣੀ ਪੰਜਾਬ ਤੋਂ ਬਾਹਰ ਕੱਢੋ। ਇਹ ਦੋਗਲੀ ਨੀਤੀ ਵਾਰੇ ਵੀ ਸਾਨੂ ਸਮਜ ਲੈਣਾ ਚਾਹੀਦਾ ਹੈ ਕਿ ਇਹ ਲੋਕ ਆਪਣਾ ਉੱਲੂ ਸਿੱਧਾ ਕਰਨਾ ਚਉਂਦੇ ਨੇ ਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ।

ਸਾਡਾ ਕੰਮ ਏ ਤੁਹਾਨੂੰ ਪੂਰਨ ਤੇ ਸੱਚੀ ਜਾਣਕਾਰੀ ਦੇਣਾ। ਬਾਕੀ ਸਾਨੂ ਸਬ ਨੂੰ ਏਸ ਸਮੇ ਪਿਆਰ ਨਾਲ ਰਲ ਮਿਲ ਕੇ ਏਸ ਮੁਸੀਬਤ ਦਾ ਸਾਮਣਾ ਕਰਨਾ ਚਾਹੀਦਾ ਹੈ ਤੇ ਹਨ ਅਫ਼ਵਾਵਾਂ ਵਿਚ ਨੇ ਪੈਣਾ ਚਾਹੀਦਾ।

Post a Comment

0 Comments